ਹਰਿਆਣਾ

ਸਮਾਜ ਤੋਂ ਨਸ਼ੇ ਨੂੰ ਜੜ ਤੋਂ ਮਿਟਾਉਣ ਲਈ ਬੱਚਿਆਂ ਨੂੰ ਬਨਾਉਣਾ ਹੋਵੇਗਾ ਸੰਸਕਾਰਵਾਨ - ਮੁੱਖ ਮੰਤਰੀ ਮਨੋਹਰ ਲਾਲ

ਕੌਮੀ ਮਾਰਗ ਬਿਊਰੋ | December 03, 2023 08:52 PM

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਤੋਂ ਨਸ਼ੇ ਨੁੰ ਜੜ ਤੋਂ ਮਿਟਾਉਣ ਲਈ ਬੱਚਿਆਂ ਨੂੰ ਸੰਸਕਾਰਵਾਨ ਬਨਾਉਣਾ ਹੋਵੇਗਾ ਇਸ ਕੰਮ ਵਿਚ ਮਾਂਪਿਆਂ ਅਤੇ ਸਮਾਜਿਕ ਸੰਸਥਾਵਾਂ ਅਹਿਮ ਭੁਮਿਕਾ ਅਦਾ ਕਰ ਸਕਦੀਆਂ ਹਨ ਹਰਿਆਣਾ ਸਰਕਾਰ ਵੀ ਨਸ਼ਾ ਮੁਕਤ ਹਰਿਆਣਾ ਬਨਾਉਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਅਤੇ ਇਸ ਮੁਹਿੰਮ ਵਿਚ ਸਮਾਜਿਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ ਨਸ਼ਾ ਮੁਕਤੀ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਸਾਡੇ ਯਤਨ ਯਕੀਨੀ ਤੌਰ 'ਤੇ ਸਵੱਛ ਸਮਾਜ ਦੀ ਸਥਾਪਨਾ ਲਈ ਬੇਹੱਦ ਮਹਤੱਵਪੂਰਨ ਸਾਬਤ ਹੋਣਗੇ

          ਮੁੱਖ ਮੰਤਰੀ ਅੱਜ ਜਿਲ੍ਹਾ ਹਿਸਾਰ ਵਿਚ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਚ ਕੌਮੀ ਸਨਾਤਮ ਮਹਾਸੰਘ ਦੇ ਸੰਸਥਾਪਕ ਸਵਾਮੀ ਧਰਮਦੇਵ ਵੱਲੋਂ ਪ੍ਰਬੰਧਿਤ ਯੁਵਾ ਸਮੇਲਨ  ਵਿਚ ਮੌਜੂਦ ਵਿਸ਼ਾਲ ਜਨ ਸਮੂਹ ਨੁੰ ਸੰਬੋਧਿਤ ਕਰ ਰਹੇ ਸਨ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਨਾਤਮ ਮਹਾਸੰਘ ਵੱਲੋਂ ਦੇਸ਼ ਵਿਚ ਜੋ ਨਸ਼ਾ ਮੁਕਤੀ,  ਮਾਤ-ਪ੍ਰਿਤ ਵੰਦਨਾ,  ਬੇਸਹਾਰਾ ਦਾ ਸਹਿਯੋਗ ਅਤੇ ਦ੍ਰਿੜ ਅਨੁਸ਼ਾਸਨ ਦਾ ਪੰਜ ਸੂਤਰੀ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ ਇਹ ਨੌਜੁਆਨਾਂ ਦੇ ਉਥਾਨ ਵਿਚ ਕਾਫੀ ਕਾਰਗਰ ਸਾਬਤ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਕਿਸੀ ਵੀ ਸਮਾਜ ਦੇ ਨਿਰਮਾਣ ਵਿਚ ਨੌਜੁਆਨਾਂ ਦਾ ਮਹਤੱਵਪੂਰਨ ਯੋਗਦਾਨ ਹੈ,  ਪਰ ਕੁੱਝ ਨੌਜੁਆਨ ਨਸ਼ਾ ਦੇ ਜਾਲ ਵਿਚ ਫੰਸ ਰਹੇ ਹਨ,   ਸਾਨੂੰ ਨੌਜੁਆਨਾਂ ਦੀ ਉਰਜਾ ਨੂੰ ਸਕਾਰਾਤਮਕ ਢੰਗ ਨਾਲ ਇਸਤੇਮਾਲ ਕਰ ਮਜਬੂਤ ਭਾਂਰਤ ਦੀ ਨੀਂਹ ਰੱਖਣੀ ਹੋਵੇਗੀ

          ਮੁੱਖ ਮੰਤਰੀ ਨੇ ਕਿਹਾ ਕਿ ਮਈ ਨੂੰ ਨਸ਼ੇ ਦੇ ਖਿਲਾਫ ਇਕ ਮਜਬੂਤ ਲੜਾਈ ਲੜਣ ਦਾ ਅਸੀਂ ਸੰਕਲਪ ਲਿਆ ਸਾਡੀ ਇਸ ਮੁਹਿੰਮ ਵਿਚ ਨਿਰੰਕਾਰੀ ਮਿਸ਼ਨ ਨੇ ਜੁੜ ਕੇ ਨੌਜੁਆਨਾਂ ਦੇ ਲਈ ਵਿਸ਼ੇਸ਼ ਪ੍ਰੋਗ੍ਰਾਮ ਚਲਾਇਆ ਹੈ ਸਾਨੂੰ ਸੱਭ ਤੋਂ ਪਹਿਲਾਂ ਨਸ਼ੇ ਦੇ ਖਿਲਾਫ ਨੌਜੁਆਨਾਂ ਨੂੰ ਜਾਗਰੁਕ ਕਰਨਾ ਹੋਵੇਗਾ ਨਸ਼ੇ ਵਿਚ ਫੰਸੇ ਨੌਜੁਆਨਾਂ ਦੇ ਡਿ-ਏਡਿਕਸ਼ਨ ਅਤੇ ਰਿਹੇਬਿਲਿਟੇਸ਼ਨ ਦੇ ਲਈ ਸਰਕਾਰ ਪੂਰੀ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ

          ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਚੇਨ ਤੋੜਨ ਲਈ ਖਾਸ ਰਣਨੀਤੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ ਪੰਚਕੂਲਾ ਵਿਚ ਨਸ਼ੇ ਦੇ ਖਿਲਾਫ ਅੱਠ ਸੂਬਿਆਂ ਦਾ ਸੰਯੁਕਤ ਹੈਡਕੁਆਟਰ ਬਣਾਇਆ ਗਿਆ ਹੈ ਇਸੀ ਸਾਲ ਹਰਿਆਣਾ ਵਿਚ 140 ਕਰੋੜ ਰੁਪਏ ਤੋਂ ਵੱਧ ਦੀ ਨਸ਼ੇ ਦੀ ਖੇਪ ਨੂੰ ਸਰਕਾਰ ਨੇ ਨਸ਼ਟ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਵਾਮੀ ਵਿਵੇਕਾਨੰਦ ਦੇ ਸਿਦਾਂਤਾਂ ਤੋਂ ਪ੍ਰੇਰਣਾ ਲੈ ਕੇ ਯੁਵਾ ਸ਼ਕਤੀ ਨੂੰ ਤਿਆਰ ਕਰਨਾ ਹੋਵੇਗਾ

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਨੂੰ ਆਪਣਾ ਪਰਿਵਾਰ ਮੰਨ ਕੇ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅੰਤੋਂਦੇਯ ਦੀ ਭਾਵਨਾ ਨਾਲ ਚਲਾਈ ਗਈ ਯੋਜਨਾਵਾਂ ਦੇ ਸਹਾਰੇ ਆਖੀਰੀ ਵਿਅਕਤੀ ਤਕ ਸਰਕਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2047 ਤਕ ਵਿਕਸਿਤ ਭਾਂਰਤ ਦੀ ਸ਼੍ਰੇਣੀ ਵਿਚ ਦੇਸ਼ ਨੁੰ ਲਿਆਉਣ ਦਾ ਟੀਚਾ ਰੱਖਿਆ ਹੈ ਇਸੀ ਲੜੀ ਵਿਚ ਵਿਕਸਿਤ ਭਾਂਰਤ ਜਨ ਸੰਕਲਪ ਯਾਤਰਾ ਮੁਹਿੰਮ ਚਲਾਈ ਗਈ ਹੈ ਇਸ ਯਾਤਰਾ ਰਾਹੀਂ ਹੁਣ ਤਕ ਯੋਜਨਾਵਾਂ ਤੋਂ ਵਾਂਝੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਤੇ ਜਾ ਕੇ ਲਾਭ ਦਿੱਤਾ ਜਾ ਰਿਹਾ ਹੈ ਸੁਸਾਸ਼ਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਚੁੱਕੇ ਹੋਏ ਸੂਬਾ ਸਰਕਾਰ ਨੇ ਮਿਸ਼ਨ ਕਰਮਯੋਗੀ ਸ਼ੁਰੂ ਕੀਤਾ ਹੈ ਇਸ ਦੇ ਤਹਿਤ ਵਿਸ਼ੇਸ਼ ਕੋਚ ਤਿਆਰ ਕਰ ਕੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੈਤਿਕਤਾ ਤੇ ਆਚਰਣ ਦੇ ਨਾਲ-ਨਾਲ ਕਾਰਜਸ਼ੈਲੀ ਵਿਚ ਸੁਧਾਰ ਕਰ ਨ ਦੀ ਸਿਖਲਾਈ ਦਿੱਤੀ ਜਾਵੇਗੀ

          ਪ੍ਰੋਗ੍ਰਾਮ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਸ਼ੇ ਦੇ ਖਿਲਾਫ ਜਾਗਰੁਕਤਾ ਨੂੰ ਲੈ ਕੇ ਸਰਵ ਕਲਿਆਣ ਮੰਚ ਹਰਿਆਣਾ ਵੱਲੋਂ ਚਲਾਈ ਗਈ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

 

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ